ਸਹਾਇਤਾ ਉਪਕਰਨ: ਤੁਹਾਡੇ ਰੋਜ਼ਮਰ੍ਹਾ ਦੇ ਕੰਮਕਾਰ ਆਸਾਨ ਬਣਾਉਣ ਲਈ ਤਕਨਾਲੋਜੀ / Aids and equipment: Technology to make your everyday activities easier
Downloads
ਸਹਾਇਤਾ ਉਪਕਰਨ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਨੂੰ ਆਸਾਨ ਬਣਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਇਨ੍ਹਾਂ ਵਿੱਚ ਵ੍ਹੀਲਚੇਅਰ ਅਤੇ ਸਕੂਟਰ, ਸੁਣਨ ਜਾਂ ਦੇਖਣ ਲਈ ਸਹਾਇਕ ਉਪਕਰਨ, ਸਿਹਤ-ਸੰਭਾਲ ਉਪਕਰਨ, ਸਹਾਇਕ ਜਾਨਵਰ ਅਤੇ ਬਿਹਤਰ ਗੱਲਬਾਤ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਵਾਲੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:
ਆਮ ਉਪਕਰਨਾਂ ਬਾਰੇ ਸਕੀਮਾਂ ਅਤੇ ਸੇਵਾਵਾਂ
ਉਪਕਰਨ ਪ੍ਰਦਾਨ ਕਰਨ ਵਾਲੇ ਸਰਕਾਰੀ ਪ੍ਰੋਗਰਾਮ ਅਤੇ ਸੰਸਥਾਵਾਂ
ਦੇਖਣ, ਬੋਲਣ, ਸੁਣਨ ਜਾਂ ਸਿੱਖਣ ਸੰਬੰਧੀ ਮੁਸ਼ਕਲਾਂ ਵਿੱਚ ਤੁਹਾਡੀ ਮੱਦਦ ਕਰਨ ਲਈ ਉਪਕਰਨ
ਸਹਾਇਕ ਜਾਨਵਰਾਂ ਨਾਲ ਸੰਬੰਧਿਤ ਸਰਕਾਰੀ ਜਾਣਕਾਰੀ ਅਤੇ ਸੰਸਥਾਵਾਂ।
ਸੰਪਰਕ ਵਿੱਚ ਰਹਿਣ ਲਈ ਤਕਨਾਲੋਜੀ ਦੀ ਵਰਤੋਂ ਕਰਨਾ
ਤੁਹਾਡੇ ਯੰਤਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਅਤੇ ਸਿਖਲਾਈ
3.1 ਆਮ ਉਪਕਰਨਾਂ ਬਾਰੇ ਸਕੀਮਾਂ ਅਤੇ ਸੇਵਾਵਾਂ
ਇੱਥੇ ਉਪਕਰਨ-ਸੰਬੰਧੀ ਸਹਾਇਤਾ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਪਹਿਲਕਦਮੀਆਂ ਉਪਲਬਧ ਹਨ ਜੋ ਗਤੀਸ਼ੀਲਤਾ ਨੂੰ ਆਸਾਨ ਬਣਾਉਣ ਵਿੱਚ ਮੱਦਦ ਕਰਦੀਆਂ ਹਨ। ਇਹ ਵਿੱਤੀ ਸਹਾਇਤਾ, ਸੇਵਾਵਾਂ ਅਤੇ ਉਤਪਾਦਾਂ ਦੇ ਰੂਪ ਵਿੱਚ ਹੋ ਸਕਦੀਆਂ ਹਨ। ਉਦਾਹਰਨਾਂ ਵਿੱਚ ਚੱਲਣ-ਫਿਰਨ ਲਈ ਵ੍ਹੀਲਚੇਅਰ, ਗੱਡੀ ਚਲਾਉਣ ਨੂੰ ਸਮਰੱਥ ਬਣਾਉਣ ਲਈ ਵਾਹਨ ਵਿੱਚ ਫੇਰ-ਬਦਲ ਅਤੇ ਤੁਹਾਨੂੰ ਚੁੱਕ ਕੇ ਗੱਡੀ ਵਿੱਚ ਬਿਠਾਉਣ ਲਈ ਲਿਫ਼ਟ ਲਗਾਉਣੀ ਸ਼ਾਮਿਲ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
3.2 ਸੰਚਾਰ ਸਾਧਨ ਅਤੇ ਸੇਵਾਵਾਂ
ਤੁਹਾਨੂੰ ਸਹੀ ਤਰੀਕੇ ਨਾਲ ਦੇਖਣ, ਸੁਣਨ, ਸਮਝਣ ਜਾਂ ਬੋਲਣ ਵਿੱਚ ਮੁਸ਼ਕਲਾਂ ਹੋਣ ਦੀ ਸਥਿਤੀ ਵਿੱਚ ਗੱਲਬਾਤ ਕਰਨ ਵਿੱਚ ਮੱਦਦ ਕਰਨ ਲਈ ਵੱਖ-ਵੱਖ ਤਕਨਾਲੋਜੀਆਂ ਉਪਲਬਧ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਕਰਕੇ ਇਹ ਪਤਾ ਕਰੋ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
3.3 ਸਹਾਇਕ ਜਾਨਵਰ
ਇੱਕ ਸਹਾਇਕ ਜਾਨਵਰ (ਜੋ ਕਿ ਕੁੱਤਾ ਜਾਂ ਕੋਈ ਹੋਰ ਜਾਨਵਰ ਹੋ ਸਕਦਾ ਹੈ) ਤੁਹਾਡੀ ਸਹਾਇਤਾ ਕਰ ਸਕਦਾ ਹੈ ਜੇ ਤੁਹਾਨੂੰ ਦਿਖਣ ਜਾਂ ਸੁਣਨ ਵਿੱਚ ਸਮੱਸਿਆਵਾਂ, ਹੋਰ ਸਰੀਰਕ ਅਪੰਗਤਾਵਾਂ ਜਾਂ ਮਨੋ-ਸਮਾਜਿਕ ਅਪੰਗਤਾ ਵਰਗੀਆਂ ਸਮੱਸਿਆਵਾਂ ਹਨ। ਸਹਾਇਕ ਜਾਨਵਰਾਂ ਨੂੰ ਕਿਸੇ ਵਿਅਕਤੀ ਦੀ ਅਪੰਗਤਾ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ, ਉਹ ਅਪੰਗਤਾ ਭੇਦਭਾਵ ਕਾਨੂੰਨ 1992 ਦੇ ਤਹਿਤ ਮਾਨਤਾ ਪ੍ਰਾਪਤ ਹਨ ਅਤੇ ਉਨ੍ਹਾਂ ਨੂੰ ਜਨਤਕ ਸਹੂਲਤਾਂ ਤੱਕ ਪੂਰੀ ਪਹੁੰਚ ਦਿੱਤੀ ਜਾਣੀ ਲਾਜ਼ਮੀ ਹੈ। ਸਹਾਇਕ ਜਾਨਵਰਾਂ ਨੂੰ ਨਿਯੰਤ੍ਰਿਤ ਕਰਨ ਵਾਲੀਆਂ ਯੋਜਨਾਵਾਂ ਦੀ ਜ਼ਿੰਮੇਵਾਰੀ ਰਾਜ ਅਤੇ ਟੈਰੀਟਰੀ ਸਰਕਾਰਾਂ ਦੀ ਹੁੰਦੀ ਹੈ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
3.4 ਸੰਪਰਕ ਵਿੱਚ ਰਹਿਣ ਲਈ ਤਕਨਾਲੋਜੀ ਦੀ ਵਰਤੋਂ ਕਰਨਾ
ਤੁਹਾਨੂੰ ਤਕਨਾਲੋਜੀ ਦੀ ਵਰਤੋਂ ਕਰਕੇ ਆਪਸ ਵਿੱਚ ਸੰਪਰਕ ਵਿੱਚ ਰਹਿਣਾ ਸਿੱਖਣ ਵਿੱਚ ਮੱਦਦ ਕਰਨ ਲਈ ਸੇਵਾਵਾਂ ਅਤੇ ਸਿਖਲਾਈ ਉਪਲਬਧ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।