ਆਵਾਜਾਈ: ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਪਹੁੰਚਣ ਵਿੱਚ ਸਹਾਇਤਾ / Transport: Help to get you where you want to go
Downloads
ਜੇਕਰ ਤੁਹਾਡੀ ਤੁਰਨ-ਫਿਰਨ ਦੀ ਸਮਰੱਥਾ ਕਿਸੇ ਵੀ ਤਰੀਕੇ ਕਰਕੇ ਸੀਮਤ ਹੈ ਤਾਂ ਚੱਲ-ਫਿਰ ਸਕਣਾ ਮੁਸ਼ਕਲ ਹੋ ਸਕਦਾ ਹੈ। ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉੱਥੇ ਪਹੁੰਚਣ ਵਿੱਚ ਤੁਹਾਡੀ ਮੱਦਦ ਕਰਨ ਲਈ ਤੁਹਾਡੇ ਲਈ ਕਈ ਸਾਰੇ ਤਰੀਕੇ ਉਪਲਬਧ ਹਨ। ਆਸਟ੍ਰੇਲੀਆ ਦੀ ਕੇਂਦਰੀ ਅਤੇ ਰਾਜ ਅਤੇ ਟੈਰੀਟਰੀ ਸਰਕਾਰਾਂ ਕੁੱਝ ਆਵਾਜਾਈ ਤਰੀਕਿਆਂ ਨੂੰ ਸਬਸਿਡੀ ਦਿੰਦੀਆਂ ਹਨ।
ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:
ਬੱਸਾਂ, ਰੇਲਗੱਡੀਆਂ, ਲਾਈਟ ਰੇਲ ਅਤੇ ਬੇੜੀਆਂ ਵਿੱਚ ਯਾਤਰਾ ਕਰਨ ਲਈ ਛੋਟ ਅਤੇ ਸਹਾਇਤਾ
ਭਾਈਚਾਰਕ ਸਮੂਹਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸਥਾਨਕ ਯਾਤਰਾਵਾਂ
ਤੁਹਾਡੇ ਖੇਤਰ ਵਿੱਚ ਸਬਸਿਡੀ ਵਾਲੀਆਂ ਟੈਕਸੀ ਸਕੀਮਾਂ ਅਤੇ ਸੇਵਾਵਾਂ
ਆਪਣੀ ਕਾਰ ਆਪ ਚਲਾਉਣਾ ਅਤੇ ਪਾਰਕ ਕਰਨਾ
ਡਰਾਈਵਰ ਲਾਇਸੈਂਸ ਅਤੇ ਅਪੰਗਤਾ ਪਾਰਕਿੰਗ ਪਰਮਿਟ ਪ੍ਰਾਪਤ ਕਰਨਾ
ਸਿਹਤ ਸੰਭਾਲ ਸਹੂਲਤਾਂ ਤੱਕ ਆਉਣ-ਜਾਣ ਲਈ ਆਵਾਜਾਈ ਸੇਵਾਵਾਂ ਬਾਰੇ ਜਾਣਕਾਰੀ ਲੈਣ ਲਈ ਸਿਹਤ ਅਤੇ ਭਲਾਈ ਵੀ ਦੇਖੋ।
5.1 ਜਨਤਕ ਆਵਾਜਾਈ
ਜਨਤਕ ਆਵਾਜਾਈ ਰੇਲ ਗੱਡੀਆਂ, ਟਰਾਮਾਂ, ਬੱਸਾਂ ਅਤੇ ਬੇੜੀਆਂ ਸਮੇਤ ਕਈ ਰੂਪਾਂ ਵਿੱਚ ਉਪਲਬਧ ਹੈ। ਜੇਕਰ ਤੁਹਾਨੂੰ ਜਨਤਕ ਆਵਾਜਾਈ ਵਰਤਣ ਦੀ ਲੋੜ ਹੈ, ਤਾਂ ਤੁਹਾਡੀ ਯਾਤਰਾ ਨੂੰ ਆਸਾਨ ਅਤੇ ਪਹੁੰਚਯੋਗ ਬਣਾਉਣ ਲਈ ਵਿੱਤੀ ਸਹਾਇਤਾ ਅਤੇ ਸੇਵਾਵਾਂ ਉਪਲਬਧ ਹੋ ਸਕਦੀਆਂ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
5.2 ਭਾਈਚਾਰਕ ਆਵਾਜਾਈ
ਆਵਾਜਾਈ ਦੇ ਹੋਰ ਤਰੀਕੇ ਤੁਹਾਨੂੰ ਤੁਹਾਡੇ ਘਰ ਤੋਂ ਸਾਂਝੇ ਭਾਈਚਾਰਕ ਖੇਤਰਾਂ ਤੱਕ ਜਾਣ ਵਿੱਚ ਮੱਦਦ ਕਰ ਸਕਦੇ ਹਨ। ਇਸ ਵਿੱਚ ਸ਼ਾਪਿੰਗ ਸੈਂਟਰ ਜਾਂ ਮੈਡੀਕਲ ਸੈਂਟਰ ਵਰਗੇ ਭਾਈਚਾਰਕ ਖੇਤਰ ਸ਼ਾਮਲ ਹੋ ਸਕਦੇ ਹਨ। ਘੱਟ ਕਿਰਾਏ ਵਾਲੀਆਂ ਆਵਾਜਾਈ ਸੇਵਾਵਾਂ ਅਕਸਰ ਕਮਿਊਨਿਟੀ ਸੈਂਟਰਾਂ ਜਾਂ ਰਾਜ ਅਤੇ ਸਥਾਨਕ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
5.3 ਟੈਕਸੀਆਂ ਅਤੇ ਰਾਈਡਸ਼ੇਅਰ ਸੇਵਾਵਾਂ
ਸਾਰੇ ਰਾਜਾਂ ਅਤੇ ਟੈਰੀਟਰੀ ਵਿੱਚ ਵ੍ਹੀਲਚੇਅਰ ਪਹੁੰਚਯੋਗ ਟੈਕਸੀਆਂ (WATs) ਉਪਲਬਧ ਹਨ। ਟੈਕਸੀ ਬੁੱਕ ਕਰਦੇ ਸਮੇਂ, ਜੇਕਰ ਤੁਹਾਨੂੰ ਇਸਦੀ ਲੋੜ ਹੋਵੇ ਤਾਂ WAT ਜ਼ਰੂਰ ਮੰਗੋ। ਤੁਸੀਂ ਆਪਣੇ ਰਾਜ ਜਾਂ ਟੈਰੀਟਰੀ ਦੀ ਸਰਕਾਰ ਨਾਲ ਸਸਤੇ ਕਿਰਾਏ ਬਾਰੇ ਵੀ ਪਤਾ ਕਰਨਾ ਪਸੰਦ ਕਰ ਸਕਦੇ ਹੋ। ਜ਼ਿਆਦਾਤਰ ਰਾਜਾਂ ਜਾਂ ਟੈਰੀਟਰੀ ਦੀਆਂ ਸਰਕਾਰਾਂ ਅਪੰਗਤਾ ਵਾਲੇ ਲੋਕਾਂ ਲਈ ਟੈਕਸੀ ਵਿੱਚ ਯਾਤਰਾ ਕਰਨ ਦੇ ਖ਼ਰਚੇ ਦਾ ਕੁੱਝ ਹਿੱਸਾ ਅਦਾ ਕਰਨਗੀਆਂ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
5.4 ਆਪਣੀ ਕਾਰ ਆਪ ਚਲਾਉਣਾ ਅਤੇ ਪਾਰਕ ਕਰਨਾ
ਜ਼ਿਆਦਾਤਰ ਸਥਾਨਕ ਕੌਂਸਲਾਂ ਆਪਣੇ ਉਹਨਾਂ ਵਸਨੀਕਾਂ ਲਈ ਭਾਈਚਾਰਕ ਆਵਾਜਾਈ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦੀ ਪ੍ਰਾਈਵੇਟ ਆਵਾਜਾਈ ਤੱਕ ਸੀਮਿਤ ਜਾਂ ਬਿਲਕੁਲ ਵੀ ਪਹੁੰਚ ਨਹੀਂ ਹੈ ਅਤੇ ਜਿਨ੍ਹਾਂ ਨੂੰ ਆਮ ਜਨਤਕ ਆਵਾਜਾਈ ਤੱਕ ਪਹੁੰਚ ਕਰਨ ਵਿੱਚ ਦਿੱਕਤ ਹੁੰਦੀ ਹੈ। ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਦੀ ਭਾਈਚਾਰਕ ਆਵਾਜਾਈ ਸੇਵਾ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।