ਰੁਜ਼ਗਾਰ: ਸਿਖਲਾਈ ਅਤੇ ਨੌਕਰੀ ਲੱਭਣ ਵਿੱਚ ਸਹਾਇਤਾ / Employment: Training and help to find a job
Downloads
ਨੌਕਰੀ ਲੱਭਣ ਅਤੇ ਬਰਕਰਾਰ ਰੱਖਣ ਲਈ ਲੋੜੀਂਦੇ ਹੁਨਰ ਅਤੇ ਆਤਮ-ਵਿਸ਼ਵਾਸ ਹਾਸਿਲ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਸਹਾਇਤਾਵਾਂ ਅਤੇ ਸੇਵਾਵਾਂ ਉਪਲਬਧ ਹਨ। ਚਾਹੇ ਇਹ ਕਿਸੇ ਖੁੱਲ੍ਹੇ ਜਾਂ ਸਹਾਇਤਾ ਪ੍ਰਾਪਤ ਮਾਹੌਲ ਵਿੱਚ ਹੋਵੇ, ਅਜਿਹੀਆਂ ਸਹਾਇਤਾਵਾਂ ਉਪਲਬਧ ਹਨ ਜੋ ਤੁਹਾਨੂੰ ਸਾਰਥਕ ਕੰਮ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ।
ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:
ਨਵੇਂ ਹੁਨਰ ਸਿੱਖਣ ਲਈ ਕੰਮ ਦਾ ਤਜ਼ਰਬਾ ਲੈਣ ਅਤੇ ਸਿਖਲਾਈ ਕੋਰਸ ਕਰਨ ਲਈ
ਜਦੋਂ ਤੁਸੀਂ ਨੌਕਰੀ ਕਰਨਾ ਸ਼ੁਰੂ ਕਰਦੇ ਹੋ ਜਾਂ ਨੌਕਰੀਆਂ ਬਦਲਦੇ ਹੋ ਤਾਂ ਉਦੋਂ ਨੌਕਰੀ ਲੱਭਣ ਵਿੱਚ ਸਹਾਇਤਾ ਕਰਨ ਲਈ
ਤੁਹਾਡੀ ਨੌਕਰੀ ਵਿੱਚ ਤੁਹਾਨੂੰ ਕਿਹੜੇ ਅਧਿਕਾਰ ਹਨ ਅਤੇ ਭੇਦਭਾਵ ਨਾਲ ਕਿਵੇਂ ਨਜਿੱਠਣਾ ਹੈ
2.1 ਰੁਜ਼ਗਾਰ ਸਿਖਲਾਈ
ਇੱਥੇ ਅਜਿਹੇ ਮੌਕੇ ਉਪਲਬਧ ਹਨ ਜੋ ਤੁਹਾਨੂੰ ਕੰਮ ਲਈ ਤਿਆਰ ਹੋਣ ਵਿੱਚ ਸਹਾਇਤਾ ਕਰਦੇ ਹਨ। ਤੁਸੀਂ ਨਵੇਂ ਹੁਨਰ ਸਿੱਖਣ ਲਈ ਸਿਖਲਾਈ ਪ੍ਰਾਪਤ ਕਰ ਸਕਦੇ ਹੋ ਜਾਂ ਪਹਿਲਾਂ ਵਾਲੇ ਹੁਨਰਾਂ ਨੂੰ ਅੱਗੇ ਵਧਾ ਸਕਦੇ ਹੋ। ਇਹ ਤੁਹਾਨੂੰ ਨੌਕਰੀ ਲੱਭਣ ਅਤੇ ਬਰਕਰਾਰ ਰੱਖਣ ਵਿੱਚ ਮੱਦਦ ਕਰ ਸਕਦਾ ਹੈ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
2.2 ਨੌਕਰੀ ਲੱਭਣ ਅਤੇ ਬਰਕਰਾਰ ਰੱਖਣ ਲਈ
ਅਰਥਪੂਰਨ ਨੌਕਰੀ ਲੱਭਣਾ ਅਤੇ ਉਸਨੂੰ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ। ਸ਼ਾਇਦ ਤੁਸੀਂ ਰੁਜ਼ਗਾਰ ਲੱਭਣ ਵਿੱਚ ਨਵੇਂ ਹੋਵੋ ਜਾਂ ਬ੍ਰੇਕ ਲੈਣ ਤੋਂ ਬਾਅਦ ਵਾਪਸ ਆ ਰਹੇ ਹੋਵੋ। ਸ਼ਾਇਦ ਤੁਸੀਂ ਕਿਸੇ ਵੱਖਰੀ ਦਿਸ਼ਾ ਵਿੱਚ ਜਾਣਾ ਚਾਹੁੰਦੇ ਹੋਵੋ ਜਾਂ ਇੱਕ ਨਵੇਂ ਕੈਰੀਅਰ ਨੂੰ ਅਜ਼ਮਾਉਣਾ ਚਾਹੁੰਦੇ ਹੋ। ਜਿਵੇਂ ਜਿਵੇਂ ਤੁਹਾਡੀ ਸਥਿਤੀ ਬਦਲਦੀ ਹੈ, ਤਿਵੇਂ-ਤਿਵੇਂ ਤੁਹਾਨੂੰ ਲੋੜੀਂਦੀਆਂ ਸਹਾਇਤਾਵਾਂ ਅਤੇ ਸੇਵਾਵਾਂ ਵੀ ਬਦਲ ਸਕਦੀਆਂ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
2.3 ਤੁਹਾਡੇ ਰੁਜ਼ਗਾਰ ਅਧਿਕਾਰਾਂ ਲਈ
ਅਪੰਗਤਾ ਵਾਲੇ ਲੋਕਾਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਅਰਥਪੂਰਨ ਕੰਮ ਕਰਨ ਦਾ ਅਧਿਕਾਰ ਹੈ ਜੋ ਭੇਦਭਾਵ ਤੋਂ ਮੁਕਤ ਹੋਵੇ। ਤੁਸੀਂ ਟੀਮ ਦੇ ਹਰ ਇੱਕ ਮੈਂਬਰ ਵਾਂਗ ਹੀ ਉਹੀ ਮੌਕੇ ਪ੍ਰਾਪਤ ਕਰਨ ਦੇ ਹੱਕਦਾਰ ਹੋ। ਇੱਕ ਕਰਮਚਾਰੀ ਅਤੇ ਸਹਿਕਰਮੀ ਵਜੋਂ, ਤੁਸੀਂ ਉਚਿਤ ਸਲੂਕ ਦੇ ਨਾਲ-ਨਾਲ ਨੌਕਰੀ 'ਤੇ ਸਹਾਇਤਾ ਪ੍ਰਾਪਤ ਕਰਨ ਦੇ ਹੱਕਦਾਰ ਹੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।