ਰੋਜ਼ਮਰ੍ਹਾ ਜੀਵਨ: ਹਰ ਰੋਜ਼ ਕਰਨ ਵਾਲੀਆਂ ਚੀਜ਼ਾਂ ਵਿੱਚ ਤੁਹਾਡੀ ਸਹਾਇਤਾ / Education: Access to educational opportunities at all stages of life

Downloads

ਅਪੰਗਤਾ ਵਾਲੇ ਸਿਖਿਆਰਥੀਆਂ ਨੂੰ ਅਜਿਹੀ ਸਿੱਖਿਆ ਦਾ ਅਧਿਕਾਰ ਹੈ ਜੋ ਉਹਨਾਂ ਦੇ ਹੁਨਰਾਂ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਦੀ ਹੋਵੇ। ਸਭ ਬਹੁਤ ਛੋਟੇ ਬੱਚੇ, ਸਕੂਲ ਜਾਣ ਵਾਲੇ ਅਤੇ ਯੂਨੀਵਰਸਿਟੀ ਵਾਲੇ ਵਿਦਿਆਰਥੀ ਚੰਗੀ ਸਿੱਖਿਆ ਤੋਂ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਛੋਟੇ ਕੋਰਸ ਦੇਖ ਸਕਦੇ ਹੋ ਅਤੇ ਉਚੇਰੀ ਸਿੱਖਿਆ ਲੈਣ ਬਾਰੇ ਸੋਚ ਸਕਦੇ ਹੋ ਜੋ ਤੁਹਾਡੇ ਲਈ ਢੁੱਕਵੀਂ ਹੋਵੇ, ਚਾਹੇ ਤੁਹਾਡੀ ਕੋਈ ਵੀ ਉਮਰ ਹੋਵੇ।

ਅਪੰਗਤਾ ਵਾਲੇ ਵਿਦਿਆਰਥੀਆਂ ਨੂੰ ਅਪੰਗਤਾ ਤੋਂ ਬਗ਼ੈਰ ਵਾਲੇ ਵਿਦਿਆਰਥੀਆਂ ਵਾਂਗ ਹੀ ਸਿੱਖਿਆ ਤੱਕ ਪਹੁੰਚ ਕਰਨ ਅਤੇ ਭਾਗ ਲੈਣ ਦਾ ਅਧਿਕਾਰ ਹੈ। ਸਿੱਖਿਆ ਲਈ ਅਪੰਗਤਾ ਮਿਆਰ 2005 ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਿੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਜਾਓ।

ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:

ਸ਼ੁਰੂਆਤੀ ਬਚਪਨ ਦੀ ਸਿੱਖਿਆ

ਢੁੱਕਵੀਂ ਬਚਪਨ ਦੀ ਸਿੱਖਿਆ ਲਈ ਤਰੀਕੇ

ਪ੍ਰਾਇਮਰੀ ਅਤੇ ਹਾਈ ਸਕੂਲ

ਅਪੰਗਤਾ ਵਾਲੇ ਲੋਕਾਂ ਲਈ ਢੁੱਕਵੇਂ ਤੁਹਾਡੇ ਅਧਿਕਾਰ ਅਤੇ ਵਿਕਲਪ

ਯੂਨੀਵਰਸਿਟੀ ਸਿੱਖਿਆ

ਯੂਨੀਵਰਸਿਟੀ ਅਤੇ ਕਿੱਤਾਮਈ ਸਿਖਲਾਈ ਪ੍ਰੋਗਰਾਮ

8.1 ਸ਼ੁਰੂਆਤੀ ਬਚਪਨ ਦੀ ਸਿੱਖਿਆ 

ਅਪੰਗਤਾ ਵਾਲੇ ਛੋਟੇ ਬੱਚੇ ਘਰ ਵਿੱਚ, ਬਾਲ ਦੇਖਭਾਲ ਕੇਂਦਰਾਂ ਵਿੱਚ, ਪ੍ਰੀ-ਸਕੂਲਾਂ ਜਾਂ ਕਿੰਡਰਗਾਰਟਨਾਂ ਵਿੱਚ ਬਚਪਨ ਦੀ ਸ਼ੁਰੂਆਤੀ ਸਿੱਖਿਆ ਲੈ ਸਕਦੇ ਹਨ। ਬਚਪਨ ਦੀ ਸ਼ੁਰੂਆਤੀ ਸਿੱਖਿਆ ਪੂਰੇ ਸਮੇਂ ਲਈ ਸਕੂਲ ਜਾਣਾ ਸ਼ੁਰੂ ਕਰਨ ਤੋਂ ਇੱਕ ਸਾਲ ਪਹਿਲਾਂ ਹੁੰਦੀ ਹੈ। ਇਹ ਯਕੀਨੀ ਬਣਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਜਾਣਕਾਰੀ ਅਤੇ ਸਹਾਇਤਾ ਉਪਲਬਧ ਹੋ ਸਕਦੀ ਹੈ ਕਿ ਤੁਹਾਡੇ ਅਪੰਗਤਾ ਅਤੇ/ਜਾਂ ਵਿਕਾਸ ਸੰਬੰਧੀ ਦੇਰੀ ਕਰਨ ਵਾਲੇ ਬੱਚੇ ਦੀ ਸਿੱਖਿਆ ਦੀ ਸਕਾਰਾਤਮਕ ਸ਼ੁਰੂਆਤ ਹੋਈ ਹੈ।

ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ

ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।

8.2 ਪ੍ਰਾਇਮਰੀ ਅਤੇ ਹਾਈ ਸਕੂਲ 

ਇੱਕ ਵਾਰ ਰਸਮੀ ਸਕੂਲੀ ਸਿੱਖਿਆ ਸ਼ੁਰੂ ਹੋਣ ਤੋਂ ਬਾਅਦ, ਅਪੰਗਤਾ ਵਾਲੇ ਬੱਚਿਆਂ ਲਈ ਸ਼ਮੂਲੀਅਤ ਭਰੇ ਭਾਈਚਾਰੇ ਦਾ ਹਿੱਸਾ ਬਣਨਾ, ਕਲਾਸਰੂਮ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾਉਣਾ ਅਤੇ ਸਕਾਰਾਤਮਕ ਰਿਸ਼ਤੇ ਬਣਾਉਣਾ ਮਹੱਤਵਪੂਰਨ ਹੈ।

ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ

ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।

8.3 ਯੂਨੀਵਰਸਿਟੀ ਸਿੱਖਿਆ

ਜਦੋਂ ਤੁਸੀਂ ਹਾਈ ਸਕੂਲ ਮੁਕੰਮਲ ਕਰਦੇ ਹੋ, ਤਾਂ ਤੁਸੀਂ ਅੱਗੇ ਦੀ ਪੜ੍ਹਾਈ ਜਾਂ ਸਿਖਲਾਈ ਕਰਨ ਲਈ ਜਾ ਸਕਦੇ ਹੋ। ਆਸਟ੍ਰੇਲੀਆਈ ਸਰਕਾਰ ਅਤੇ ਹੋਰ ਅਥਾਰਟੀਆਂ ਅਪੰਗਤਾ ਵਾਲੇ ਯੁਵਾਵਾਂ ਲਈ ਰਣਨੀਤੀਆਂ, ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ। ਉਹ ਤੁਹਾਡੇ ਯੂਨੀਵਰਸਿਟੀ ਦੀ ਪੜ੍ਹਾਈ ਦੇ ਅਨੁਭਵ ਦਾ ਵੱਧ ਤੋਂ ਵੱਧ ਲਾਭ ਲੈਣ ਵਿੱਚ ਤੁਹਾਡੀ ਮੱਦਦ ਕਰਨਗੀਆਂ।

ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ

ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।