ਰਿਹਾਇਸ਼: ਤੁਹਾਨੂੰ ਤੁਹਾਡੇ ਲਈ ਢੁੱਕਵਾਂ ਘਰ ਲੱਭਣ ਵਿੱਚ ਸਹਾਇਤਾ ਕਰਨ ਵਾਲੇ ਪ੍ਰੋਗਰਾਮ ਅਤੇ ਜਾਣਕਾਰੀ / Housing: Programs and information to help you find a home to suit you
Downloads
ਤੁਹਾਡੇ ਲਈ ਢੁੱਕਵੀਂ ਰਿਹਾਇਸ਼ ਲੱਭਣਾ ਤੁਹਾਡੀ ਭਲਾਈ ਲਈ ਮਹੱਤਵਪੂਰਨ ਹੈ। ਆਸਟ੍ਰੇਲੀਆ ਵਿੱਚ ਵੱਖ-ਵੱਖ ਕਿਸਮਾਂ ਦੇ ਮਕਾਨ ਹਨ ਜੋ ਤੁਹਾਡੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ, ਅਤੇ ਹਰੇਕ ਰਾਜ ਅਤੇ ਟੈਰੀਟਰੀ ਰਿਹਾਇਸ਼ ਬਾਰੇ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਆਪਣਾ ਘਰ ਲੱਭਣ ਲਈ ਤਰੀਕਿਆਂ ਦੀ ਪੜਚੋਲ ਕਰੋ।
ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:
ਸਵੈ-ਨਿਰਭਰਤਾ ਅਤੇ ਸਹਾਇਤਾ ਪ੍ਰਾਪਤ ਰਿਹਾਇਸ਼ ਲਈ ਤੁਹਾਡੀਆਂ ਚੋਣਾਂ
ਤੁਹਾਨੂੰ ਲੋੜੀਂਦੀਆਂ ਸੁਵਿਧਾਵਾਂ ਵਾਲਾ ਘਰ ਲੱਭਣਾ
ਤੁਹਾਡੇ ਕੋਲ ਕਿਹੜੇ ਰਿਹਾਇਸ਼ੀ ਅਧਿਕਾਰ ਹਨ ਅਤੇ ਭੇਦਭਾਵ ਨਾਲ ਕਿਵੇਂ ਨਜਿੱਠਣਾ ਹੈ
4.1 ਰਿਹਾਇਸ਼ ਦੀਆਂ ਕਿਸਮਾਂ
ਅਪੰਗਤਾ ਵਾਲੇ ਲੋਕਾਂ ਲਈ ਵੱਖ-ਵੱਖ ਕਿਸਮਾਂ ਦੇ ਮਕਾਨ ਉਪਲਬਧ ਹਨ, ਜਿਵੇਂ ਕਿ ਸਸਤੀ ਰਿਹਾਇਸ਼ ਵਿੱਚ ਸਵੈ-ਨਿਰਭਰ ਰਹਿਣ ਤੋਂ ਲੈ ਕੇ ਸਮਾਜਿਕ ਰਿਹਾਇਸ਼ ਜਾਂ ਸਮੂਹਿਕ ਘਰਾਂ ਜਾਂ ਵਿਸ਼ੇਸ਼ ਰਿਹਾਇਸ਼ ਵਿੱਚ ਦੂਜਿਆਂ ਨਾਲ ਰਹਿਣ ਤੱਕ। ਤੁਸੀਂ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਆਪਣੇ ਬਜਟ ਅਨੁਸਾਰ ਘਰ ਬਾਰੇ ਵਿਚਾਰ ਕਰ ਸਕਦੇ ਹੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
4.2 ਕਿਰਾਏ ਸੰਬੰਧੀ ਸਹਾਇਤਾ
ਵੱਖ-ਵੱਖ ਕਿਸਮਾਂ ਦੀ ਕਿਰਾਏ ਸੰਬੰਧੀ ਸਹਾਇਤਾ ਉਪਲਬਧ ਹੈ ਜੋ ਤੁਹਾਨੂੰ ਨਿੱਜੀ ਕਿਰਾਏਦਾਰੀ ਬਾਜ਼ਾਰ ਤੱਕ ਪਹੁੰਚ ਕਰਨ ਵਿੱਚ ਮੱਦਦ ਕਰਨ ਲਈ ਮਿਲ ਸਕਦੀ ਹੈ। ਤੁਸੀਂ ਆਪਣੇ ਰਾਜ ਜਾਂ ਟੈਰੀਟਰੀ ਦੀ ਸਰਕਾਰ ਤੋਂ ਆਪਣੇ ਬਾਂਡ ਜਾਂ ਕਿਰਾਏ ਦਾ ਭੁਗਤਾਨ ਕਰਨ ਲਈ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ। ਤੁਹਾਨੂੰ ਉਪਲਬਧ ਸਹਾਇਤਾ ਦੀਆਂ ਕਿਸਮਾਂ ਅਤੇ ਤੁਹਾਡੀ ਯੋਗਤਾ ਬਾਰੇ ਆਪਣੇ ਰਾਜ ਜਾਂ ਟੈਰੀਟਰੀ ਦੀ ਸਰਕਾਰ ਨਾਲ ਜਾਂਚ ਕਰਨ ਦੀ ਲੋੜ ਹੋਵੇਗੀ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
4.3 ਤੁਹਾਡੇ ਰਿਹਾਇਸ਼ੀ ਅਧਿਕਾਰ
ਆਪਣੇ ਅਧਿਕਾਰਾਂ ਨੂੰ ਸਮਝਣਾ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਕਿ ਜਦੋਂ ਤੁਹਾਡੀਆਂ ਰਿਹਾਇਸ਼ੀ ਜ਼ਰੂਰਤਾਂ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਆਪਣੀ ਰਿਹਾਇਸ਼ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਆਪਣੇ ਰਿਹਾਇਸ਼ ਪ੍ਰਦਾਤਾ ਨਾਲ ਗੱਲ ਕਰਨ ਅਤੇ ਮਸਲਾ ਸੁਲਝਾਉਣ ਲਈ ਐਡਵੋਕੇਸੀ ਸੇਵਾ ਦੀ ਵਰਤੋਂ ਕਰ ਸਕਦੇ ਹੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।