ਅਧਿਕਾਰ ਅਤੇ ਕਾਨੂੰਨ: ਭੇਦਭਾਵ ਜਾਂ ਕਾਨੂੰਨੀ ਸਮੱਸਿਆਵਾਂ ਵਿੱਚ ਸਹਾਇਤਾ Rights and Legal: Help with discrimination or legal problems
Downloads
ਤੁਹਾਡੇ ਨਾਲ ਬਰਾਬਰੀ ਵਾਲਾ ਅਤੇ ਨਿਰਪੱਖ ਵਿਵਹਾਰ ਕੀਤਾ ਜਾਣਾ ਤੁਹਾਡਾ ਅਧਿਕਾਰ ਹੈ। ਇੱਥੇ ਅਜਿਹੀਆਂ ਐਡਵੋਕੈਸੀ ਸੰਸਥਾਵਾਂ ਹਨ ਜੋ ਤੁਹਾਡੇ ਲਈ ਆਵਾਜ਼ ਉਠਾਉਣ ਵਿੱਚ ਮੱਦਦ ਕਰ ਸਕਦੀਆਂ ਹਨ, ਇੱਥੇ ਅਜਿਹੀਆਂ ਕਾਨੂੰਨੀ ਸੇਵਾਵਾਂ ਹਨ ਜੋ ਤੁਹਾਨੂੰ ਕਾਨੂੰਨੀ ਸਲਾਹ ਦੇਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ, ਅਤੇ ਅਜਿਹੇ ਜਾਣਕਾਰੀ ਅਤੇ ਸਰੋਤ ਹਨ ਜੋ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।
ਇਹ ਭਾਗ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਉਪਲਬਧ ਸੇਵਾਵਾਂ ਅਤੇ ਜਾਣਕਾਰੀ ਲਈ ਲਿੰਕ ਪ੍ਰਦਾਨ ਕਰਦਾ ਹੈ:
ਇੱਕ ਆਸਟ੍ਰੇਲੀਆਈ ਵਾਸੀ ਅਤੇ ਅਪਾਹਜ ਵਿਅਕਤੀ ਵਜੋਂ ਆਪਣੇ ਅਧਿਕਾਰਾਂ ਨੂੰ ਸਮਝਣਾ
ਸੰਸਥਾਵਾਂ ਜੋ ਤੁਹਾਡੇ ਅਧਿਕਾਰਾਂ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ
ਅਪੰਗਤਾ ਕਾਨੂੰਨ ਵਿੱਚ ਮੁਹਾਰਤ ਪ੍ਰਾਪਤ ਕਾਨੂੰਨੀ ਸਹਾਇਤਾ ਸਮੂਹ ਅਤੇ ਸੇਵਾਵਾਂ
ਸਰਪ੍ਰਸਤੀ, ਮੁਖਤਿਆਰਨਾਮਾ, ਅਗਾਊਂ ਦੇਖਭਾਲ ਦੀ ਯੋਜਨਾਬੰਦੀ ਅਤੇ ਵਸੀਅਤਾਂ
10.1 ਤੁਹਾਡੇ ਅਧਿਕਾਰ
ਤੁਹਾਡੇ ਅਧਿਕਾਰਾਂ ਵਿੱਚ ਨਿਰਪੱਖ ਢੰਗ ਨਾਲ ਪੇਸ਼ ਆਉਣਾ, ਦੂਜਿਆਂ ਨਾਲ ਨਿਰਪੱਖ ਵਿਵਹਾਰ ਕਰਨਾ ਅਤੇ ਆਪਣੀ ਮਰਜ਼ੀ ਅਨੁਸਾਰ ਚੀਜ਼ਾਂ ਚੁਣਨ ਦੀ ਯੋਗਤਾ ਹੋਣ ਵਰਗੇ ਬੁਨਿਆਦੀ ਹੱਕ ਸ਼ਾਮਲ ਹਨ।
ਜੇਕਰ ਕੋਈ ਤੁਹਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕ ਰਿਹਾ ਹੈ ਜਾਂ ਤੁਹਾਡੇ ਨਾਲ ਭੇਦਭਾਵ ਕਰ ਰਿਹਾ ਹੈ, ਤਾਂ ਤੁਸੀਂ ਕਾਨੂੰਨੀ ਸ਼ਿਕਾਇਤ ਕਰ ਸਕਦੇ ਹੋ ਜਾਂ ਆਪਣੀ ਸਹਾਇਤਾ ਲਈ ਵਕੀਲ ਪ੍ਰਾਪਤ ਕਰ ਸਕਦੇ ਹੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
10.2 ਐਡਵੋਕੈਸੀ (ਵਕਾਲਤ)
ਅਪੰਗਤਾ ਵਕਾਲਤ ਕਿਸੇ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ, ਸੁਰੱਖਿਅਤ ਅਤੇ ਸਮਰਥਨ ਕਰਦੀ ਹੈ। ਐਡਵੋਕੇਸੀ ਸੰਸਥਾਵਾਂ ਇਹ ਯਕੀਨੀ ਬਣਾਉਣ ਲਈ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ ਕਿ ਤੁਹਾਡੇ ਨਾਲ ਕੋਈ ਭੇਦਭਾਵ ਨਾ ਹੋਵੇ ਅਤੇ ਦੂਜਿਆਂ ਦੁਆਰਾ ਤੁਹਾਡੇ ਨਾਲ ਬਰਾਬਰੀ ਅਤੇ ਸਤਿਕਾਰ ਨਾਲ ਵਿਵਹਾਰ ਕੀਤਾ ਜਾਵੇ।
ਤੁਸੀਂ ਆਪਣੇ ਰਾਜ ਜਾਂ ਟੈਰੀਟਰੀ ਵਿੱਚ ਅਪਾਹਜਤਾ ਐਡਵੋਕੇਟਾਂ ਨੂੰ ਲੱਭ ਸਕਦੇ ਹੋ ਜਾਂ Ask Izzy Disability Advocacy Finder ਦੀ ਵਰਤੋਂ ਕਰ ਸਕਦੇ ਹੋ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
10.3 ਕਾਨੂੰਨੀ ਸੇਵਾਵਾਂ
ਸ਼ਾਇਦ ਤੁਹਾਨੂੰ ਕਿਸੇ ਸਮੇਂ ਕਾਨੂੰਨੀ ਮੱਦਦ ਜਾਂ ਸਲਾਹ ਦੀ ਲੋੜ ਪੈ ਸਕਦੀ ਹੈ। ਤੁਸੀਂ ਲੀਗਲ ਏਡ ਜਾਂ ਹੋਰ ਮਾਹਰ ਕਾਨੂੰਨੀ ਸੇਵਾਵਾਂ ਤੋਂ ਕਾਨੂੰਨੀ ਸਲਾਹ ਲੈ ਸਕਦੇ ਹੋ, ਅਤੇ ਕੁੱਝ ਕਾਨੂੰਨੀ ਸੇਵਾਵਾਂ ਅੰਪਗਤਾ-ਨਾਲ ਸੰਬੰਧਿਤ ਮੁੱਦਿਆਂ ਵਿੱਚ ਮੁਹਾਰਤ ਰੱਖਦੀਆਂ ਹਨ।
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।
10.4 ਭਵਿੱਖ ਲਈ ਯੋਜਨਾਬੰਦੀ
ਭਵਿੱਖ ਦੀ ਦੇਖਭਾਲ ਅਤੇ ਫ਼ੈਸਲੇ ਲੈਣ ਦੀਆਂ ਲੋੜਾਂ ਲਈ ਯੋਜਨਾ ਬਣਾਉਣਾ ਵੀ ਤੁਹਾਡੇ ਲਈ ਮਹੱਤਵਪੂਰਨ ਹੋ ਸਕਦਾ ਹੈ।
ਸਮਾਜਿਕ ਸੇਵਾਵਾਂ ਵਿਭਾਗ
ਸਮਾਜਿਕ ਸੇਵਾਵਾਂ ਵਿਭਾਗ ਕੋਲ ਇੱਕ ਕਿਤਾਬਚਾ ਹੈ ਜੋ ਉਨ੍ਹਾਂ ਚੀਜ਼ਾਂ ਬਾਰੇ ਚਰਚਾ ਕਰਦਾ ਹੈ ਜੋ ਸ਼ਾਇਦ ਤੁਸੀਂ ਭਵਿੱਖ ਦੀ ਯੋਜਨਾਬੰਦੀ ਵਿੱਚ ਵਿਚਾਰਨਾ ਚਾਹੁੰਦੇ ਹੋ ਅਤੇ ਇਹ ਕਿ ਕਾਨੂੰਨੀ ਅਤੇ ਵਿੱਤੀ ਸਲਾਹ ਕਿਵੇਂ ਪ੍ਰਾਪਤ ਕਰਨੀ ਹੈ।
'ਭਵਿੱਖ ਲਈ ਯੋਜਨਾਬੰਦੀ: ਅਪੰਗਤਾ ਵਾਲੇ ਲੋਕ' ਕਿਤਾਬਚਾ ਪੜ੍ਹੋ
ਦੇਖੋ ਕਿ ਕਿਹੜੀਆਂ ਸੰਸਥਾਵਾਂ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮੱਦਦ ਕਰਨ ਦੇ ਯੋਗ ਹੋ ਸਕਦੀਆਂ ਹਨ
ਵਿਸ਼ੇਸ਼ ਅਪੰਗਤਾ ਟਰੱਸਟਾਂ ਬਾਰੇ ਪਤਾ ਲਗਾਓ
ਪਤਾ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ
ਇੱਥੇ ਦਿੱਤੇ ਨਕਸ਼ੇ ਜਾਂ ਬਟਨਾਂ ਦੀ ਵਰਤੋਂ ਅੰਗਰੇਜ਼ੀ ਭਾਸ਼ਾ ਵਿੱਚ ਇਹ ਪਤਾ ਕਰਨ ਲਈ ਕਰੋ ਕਿ ਤੁਹਾਡੇ ਰਾਜ ਜਾਂ ਟੈਰੀਟਰੀ ਵਿੱਚ ਕੀ ਉਪਲਬਧ ਹੈ।